
Phagwara New SP: ਪੰਜਾਬ ਸਰਕਾਰ ਵਲੋਂ ਪੁਲੀਸ ਵਿਭਾਗ ’ਚ ਕੀਤੀਆਂ ਤਬਦੀਲੀਆਂ ’ਚ ਮੇਜਰ ਸਿੰਘ ਢੱਡਾ ਨੂੰ ਫਗਵਾੜਾ ਦਾ ਨਵਾਂ ਐਸ ਪੀ ਨਿਯੁਕਤ ਕੀਤਾ ਗਿਆ ਹੈ। ਉਹ ਇਸ ਤੋਂ ਪਹਿਲਾ ਹੁਸ਼ਿਆਰਪੁਰ ਤਾਇਨਾਤ ਸਨ। ਇਥੋਂ ਦੇ ਐਸ.ਪੀ. ਮਾਧਵੀ ਸ਼ਰਮਾ ਦਾ ਜਲੰਧਰ ਤਬਾਦਲਾ ਕਰ ਦਿੱਤਾ ਗਿਆ ਹੈ।




ਪੰਜਾਬ ਸਰਕਾਰ ਨੇ ਅੱਜ ਤੁਰੰਤ ਪ੍ਰਭਾਵ ਨਾਲ 12 ਆਈ ਪੀ ਐੱਸ ਅਤੇ 112 ਪੀ ਪੀ ਐੱਸ ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀਆਂ ਦੇ ਹੁਕਮ ਦਿੱਤੇ ਹਨ।
ਇਸ ਤੋਂ ਇਲਾਵਾ ਗ੍ਰਹਿ ਵਿਭਾਗ ਵੱਲੋਂ ਜਾਰੀ ਆਦੇਸ਼ ਅਨੁਸਾਰ, ਆਈ ਪੀ ਐੱਸ ਅਧਿਕਾਰੀ ਵੀ. ਨੀਰਜਾ ਨੂੰ ਰਾਜੇਸ਼ ਕੁਮਾਰ ਜੈਸਵਾਲ ਦੀ ਜਗ੍ਹਾ ਸਪੈਸ਼ਲ ਡੀ ਜੀ ਪੀ, ਐੱਨ ਆਰ ਆਈ, ਪੰਜਾਬ, ਐੱਸ ਏ ਐੱਸ ਨਗਰ ਵਿਖੇ ਤਾਇਨਾਤ ਕੀਤਾ ਗਿਆ ਹੈ। ਉੱਥੇ ਹੀ ਜੈਸਵਾਲ ਨੂੰ ਏ ਡੀ ਜੀ ਪੀ, ਸਾਈਬਰ ਕ੍ਰਾਈਮ, ਪੰਜਾਬ, ਐੱਸ ਏ ਐੱਸ ਨਗਰ ਦੇ ਅਹੁਦੇ ‘ਤੇ ਤਾਇਨਾਤ ਕੀਤਾ ਗਿਆ ਹੈ ਅਤੇ ਉਹ ਵੀ. ਨੀਰਜਾ ਦੀ ਥਾਂ ਏ ਡੀ ਜੀ ਪੀ, ਜੇਲ੍ਹ, ਪੰਜਾਬ, ਚੰਡੀਗੜ੍ਹ ਦਾ ਵਾਧੂ ਚਾਰਜ ਵੀ ਸੰਭਾਲਣਗੇ।
